25
ਸੰਗੀਤਕਾਰਾਂ ਦੀ ਸੇਵਾ
ਫਿਰ ਦਾਊਦ ਅਤੇ ਸੈਨਾਪਤੀਆਂ ਨੇ ਆਸਾਫ਼, ਹੇਮਾਨ ਅਤੇ ਯਦੂਥੂਨ ਦੇ ਪੁੱਤਰਾਂ ਵਿੱਚੋਂ ਕਈਆਂ ਨੂੰ ਉਪਾਸਨਾ ਲਈ ਵੱਖਰਾ ਰੱਖਿਆ ਕਿ ਉਹ ਬਰਬਤਾਂ, ਸਿਤਾਰਾਂ ਤੇ ਛੈਣਿਆਂ ਨਾਲ ਅਗੰਮ ਵਾਕ ਕਰਨ ਅਤੇ ਕੰਮ ਕਰਨ ਵਾਲਿਆਂ ਦੀ ਗਿਣਤੀ ਉਨ੍ਹਾਂ ਦੀ ਸੇਵਾ ਅਨੁਸਾਰ ਇਹ ਸੀ, ਆਸਾਫ਼ ਦੇ ਪੁੱਤਰਾਂ ਵਿੱਚੋਂ ਜ਼ੱਕੂਰ ਤੇ ਯੂਸੁਫ਼ ਤੇ ਨਥਨਯਾਹ ਤੇ ਅਸ਼ਰੇਲਾਹ ਆਸਾਫ਼ ਦੇ ਪੁੱਤਰ। ਉਹ ਆਸਾਫ਼ ਦੇ ਮੁਤੀਹ ਸਨ ਜਿਹੜਾ ਪਾਤਸ਼ਾਹ ਦੇ ਹੁਕਮ ਅਨੁਸਾਰ ਅਗੰਮ ਵਾਕ ਕਰਦਾ ਸੀ ਯਦੂਥੂਨ ਦੇ ਪੁੱਤਰ ਗਦਲਯਾਹ ਤੇ ਸਰੀ ਤੇ ਯਸਾਯਾਹ, ਹਸ਼ਬਯਾਹ, ਤੇ ਮੱਤਿਥਯਾਹ ਛੇ ਆਪਣੇ ਪਿਤਾ ਯਦੂਥੂਨ ਦੇ ਅਧੀਨ ਸਨ ਜਿਹੜਾ ਬਰਬਤ ਨਾਲ ਯਹੋਵਾਹ ਦਾ ਧੰਨਵਾਦ ਤੇ ਉਸਤਤ ਕਰ ਕੇ ਅਗੰਮ ਵਾਕ ਕਰਦਾ ਸੀ ਹੇਮਾਨ ਤੋਂ ਹੇਮਾਨ ਦੇ ਪੁੱਤਰ, ਬੁੱਕੀਯਾਹ, ਮੱਤਨਯਾਹ, ਉੱਜ਼ੀਏਲ, ਸ਼ਬੂਏਲ, ਯਰੀਮੋਥ, ਹਨਨਯਾਹ, ਹਨਾਨੀ, ਅਲੀਆਥਾਹ, ਗੱਦਲਤੀ ਤੇ ਰੋਮਮਤੀ-ਅਜ਼ਰ, ਯਾਸ਼ਬਕਾਸ਼ਾਹ ਮੱਲੋਥੀ, ਹੋਥੀਰ ਤੇ ਮਹਜ਼ੀਓਥ ਇਹ ਸਭੇ ਪਾਤਸ਼ਾਹ ਦੇ ਅਗੰਮ ਗਿਆਨੀ ਹੇਮਾਨ ਦੇ ਪੁੱਤਰ ਸਨ ਜਿਹੜਾ ਨਰਸਿੰਗਾ ਫੂਕਦਿਆਂ ਹੋਇਆਂ ਪਰਮੇਸ਼ੁਰ ਦੀਆਂ ਬਾਣੀਆਂ ਸੁਣਾਉਂਦਾ ਸੀ ਅਤੇ ਪਰਮੇਸ਼ੁਰ ਨੇ ਹੇਮਾਨ ਨੂੰ ਚੌਦਾਂ ਪੁੱਤਰ ਤੇ ਤਿੰਨ ਧੀਆਂ ਦਿੱਤੇ ਇਹ ਸਾਰੇ ਆਪਣੇ ਪਿਤਾ ਦੇ ਅਧੀਨ ਸਨ ਕਿ ਯਹੋਵਾਹ ਦੇ ਭਵਨ ਵਿੱਚ ਛੈਣਿਆਂ, ਸਤਾਰਾਂ ਤੇ ਬਰਬਤਾਂ ਨਾਲ ਗਾ ਵਜਾ ਕੇ ਪਰਮੇਸ਼ੁਰ ਦੇ ਭਵਨ ਦੀ ਉਪਾਸਨਾ ਕਰਨ, ਜਿਵੇਂ ਪਾਤਸ਼ਾਹ ਦਾ ਹੁਕਮ ਆਸਾਫ਼, ਯਦੂਥੂਨ ਅਤੇ ਹੇਮਾਨ ਨੂੰ ਹੁੰਦਾ ਸੀ ਅਤੇ ਉਨ੍ਹਾਂ ਦੀ ਗਿਣਤੀ ਉਨ੍ਹਾਂ ਦੇ ਭਰਾਵਾਂ ਸਮੇਤ, ਜਿਹੜੇ ਯਹੋਵਾਹ ਦੇ ਲਈ ਭਜਨ ਗਾਉਣ ਨੂੰ ਸਿਖਾਏ ਹੋਏ ਸਨ ਅਰਥਾਤ ਸਾਰੇ ਜਿਹੜੇ ਸਿਆਣੇ ਸਨ, ਦੋ ਸੌ ਅਠਾਸੀ ਸਨ। ਅਤੇ ਉਨ੍ਹਾਂ ਸਭਨਾਂ ਨੇ, ਕੀ ਨਿੱਕੇ, ਕੀ ਵੱਡੇ, ਕੀ ਗੁਰੂ, ਕੀ ਚੇਲੇ, ਸਾਰਿਆਂ ਨੇ ਆਪਣੀਆਂ ਜ਼ਿੰਮੇਵਾਰੀਆਂ ਲਈ ਪਰਚੀਆਂ ਪਾਈਆਂ ਪਹਿਲੀ ਪਰਚੀ ਆਸਾਫ਼ ਲਈ ਯੂਸੁਫ਼ ਦੀ ਨਿੱਕਲੀ, ਦੂਜੀ ਗਦਲਯਾਹ ਦੀ। ਉਹ ਤੇ ਉਹ ਦੇ ਭਰਾ ਤੇ ਪੁੱਤਰ ਬਾਰਾਂ ਜਣੇ ਸਨ 10 ਤੀਜੀ ਜ਼ੱਕੂਰ ਦੀ। ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ 11 ਚੌਥੀ ਯਸਰੀ ਦੀ। ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ 12 ਪੰਜਵੀਂ ਨਥਨਯਾਹ ਦੀ। ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ 13 ਛੇਵੀਂ ਬੁੱਕੀਯਾਹ ਦੀ। ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ 14 ਸੱਤਵੀਂ ਯਸ਼ਰੇਲਾਹ ਦੀ। ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ 15 ਅੱਠਵੀਂ ਯਸ਼ਆਯਾਹ ਦੀ। ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ 16 ਨੌਵੀਂ ਮੱਤਨਯਾਹ ਦੀ। ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ 17 ਦਸਵੀਂ ਸ਼ਿਮਈ ਦੀ। ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ 18 ਗਿਆਰਵੀਂ ਅਜ਼ਰਏਲ ਦੀ। ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ 19 ਬਾਰਵੀਂ ਹਸ਼ਬਯਾਹ ਦੀ। ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ 20 ਤੇਰ੍ਹਵੀਂ ਸ਼ੂਬਾਏਲ ਦੀ। ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ 21 ਚੌਦਵੀਂ ਮੱਤਿਥਯਾਹ ਦੀ। ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ 22 ਪੰਦਰਵੀਂ ਯਿਰੇਮੋਥ ਦੀ। ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ 23 ਸੋਲ਼ਵੀਂ ਹਨਨਯਾਹ ਦੀ। ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ 24 ਸਤਾਰਵੀਂ ਯਾਸ਼ਬਕਾਸ਼ਾਹ ਦੀ। ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ 25 ਅਠਾਰਵੀਂ ਹਨਾਨੀ ਦੀ। ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ 26 ਉੱਨੀਵੀਂ ਮੱਲੋਥੀ ਦੀ। ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ 27 ਵੀਹਵੀਂ ਅਲੀਯਾਥਾਹ ਦੀ। ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ 28 ਇੱਕੀਵੀਂ ਹੋਥੀਰ ਦੀ। ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ 29 ਬਾਈਵੀਂ ਗੱਦਲਤੀ ਦੀ। ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ 30 ਤੇਈਵੀਂ ਮਹਜ਼ੀਓਥ ਦੀ। ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ 31 ਚੌਵੀਵੀਂ ਰੋਮਮਤੀ-ਅਜ਼ਰ ਦੀ। ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ।