133
ਭਰਾਵਾਂ ਦੀ ਏਕਤਾ ਧੰਨ ਹੈ
ਦਾਊਦ ਦਾ ਯਾਤਰਾ ਦਾ ਗੀਤ
ਵੇਖੋ, ਕਿੰਨ੍ਹਾਂ ਚੰਗਾ ਅਤੇ ਸੋਹਣਾ ਹੈ
ਕਿ ਵਿਸ਼ਵਾਸੀ ਮਿਲ-ਜੁਲ ਕੇ ਵੱਸਣ!
ਇਹ ਉਸ ਖਾਲ਼ਸ ਤੇਲ ਦੀ ਤਰ੍ਹਾਂ ਹੈ,
ਜਿਹੜਾ ਸਿਰ ਉੱਤੋਂ ਚੋ ਕੇ ਦਾੜ੍ਹੀ ਉੱਤੇ,
ਅਰਥਾਤ ਹਾਰੂਨ ਦੀ ਦਾੜ੍ਹੀ ਉੱਤੋਂ ਚੋ ਕੇ
ਉਸ ਦੀ ਪੁਸ਼ਾਕ ਦੀ ਸਿਰੇ ਤੱਕ ਪਹੁੰਚ ਗਿਆ।
ਇਹ ਹਰਮੋਨ*ਪਰਬਤ ਦੀ ਚੋਟੀ ਦੀ ਤ੍ਰੇਲ ਦੀ ਤਰ੍ਹਾਂ ਹੈ,
ਜੋ ਸੀਯੋਨ ਦੇ ਪਰਬਤ ਉੱਤੇ ਪੈਂਦੀ ਹੈ,
ਤਾਂ ਹੀ ਉੱਥੇ ਯਹੋਵਾਹ ਨੇ ਬਰਕਤ ਦਾ,
ਅਰਥਾਤ ਸਦੀਪਕ ਜੀਵਨ ਦਾ ਹੁਕਮ ਦਿੱਤਾ ਹੈ।

*133:3 ਪਰਬਤ ਦੀ ਚੋਟੀ