1 ਇਤਿਹਾਸ
ਲੇਖਕ
1 ਇਤਿਹਾਸ ਦੀ ਪੁਸਤਕ ਆਪਣੇ ਲੇਖਕ ਦਾ ਨਾਮ ਸਪੱਸ਼ਟ ਰੂਪ ਵਿੱਚ ਨਹੀਂ ਦੱਸਦੀ, ਪਰ ਯਹੂਦੀ ਪਰੰਪਰਾ ਦੇ ਅਨੁਸਾਰ ਅਜ਼ਰਾ ਸ਼ਾਸਤਰੀ ਨੂੰ ਇਸ ਦਾ ਲੇਖਕ ਨੂੰ ਮੰਨਿਆ ਜਾਂਦਾ ਹੈ। 1 ਇਤਿਹਾਸ ਦੀ ਪੁਸਤਕ ਦੀ ਸ਼ੁਰੂਆਤ ਇਸਰਾਏਲ ਦੇ ਪਰਿਵਾਰਾਂ ਦੀ ਸੂਚੀ ਤੋਂ ਹੁੰਦੀ ਹੈ। ਫਿਰ ਇਹ ਦਾਊਦ ਦੇ ਸੰਯੁਕਤ ਰਾਜ ਉੱਤੇ ਸ਼ਾਸਨ ਦੀ ਜਾਣਕਾਰੀ ਨੂੰ ਜ਼ਾਰੀ ਰੱਖਦੀ ਹੈ, ਜਿਸ ਨੂੰ ਇਸਰਾਏਲ ਕਿਹਾ ਜਾਂਦਾ ਸੀ। ਇਹ ਪੁਸਤਕ ਦਾਊਦ ਦੀ ਕਹਾਣੀ ਨੂੰ ਬਹੁਤ ਨਜ਼ਦੀਕੀ ਨਾਲ ਦਰਸਾਉਂਦੀ ਹੈ, ਜੋ ਕਿ ਪੁਰਾਣੇ ਨੇਮ ਦੀਆਂ ਉੱਚੀਆਂ ਸ਼ਖ਼ਸੀਅਤਾਂ ਵਿੱਚੋਂ ਇੱਕ ਸੀ। ਇਸ ਪੁਸਤਕ ਦੀ ਵਿਆਪਕ ਝਲਕ ਵਿੱਚ ਪ੍ਰਾਚੀਨ ਇਸਰਾਏਲ ਦਾ ਰਾਜਨੀਤਿਕ ਅਤੇ ਧਾਰਮਿਕ ਇਤਿਹਾਸ ਸ਼ਾਮਿਲ ਕੀਤਾ ਗਿਆ ਹੈ।
ਤਾਰੀਖ਼ ਅਤੇ ਲਿਖਣ ਦਾ ਸਥਾਨ
ਇਹ ਪੁਸਤਕ ਲਗਭਗ 450-400 ਈ. ਪੂ. ਦੇ ਵਿਚਕਾਰ ਲਿਖੀ ਗਈ।
ਇਹ ਸਪੱਸ਼ਟ ਹੈ ਕਿ ਇਸਰਾਏਲ ਦੀ ਬਾਬਲ ਦੀ ਗੁਲਾਮੀ ਤੋਂ ਵਾਪਸੀ ਦੇ ਬਾਅਦ ਇਹ ਪੁਸਤਕ ਲਿਖੀ ਗਈ। ਕਿਉਂਕਿ 1 ਇਤਿਹਾਸ 3:19-24 ਤੱਕ ਦਿੱਤੀ ਗਈ ਸੂਚੀ ਜ਼ਰੂੱਬਾਬਲ ਤੋਂ ਬਾਅਦ ਦਾਊਦ ਦੀ ਛੇਵੀਂ ਪੀੜ੍ਹੀ ਤੱਕ ਫੈਲੀ ਹੋਈ ਹੈ।
ਪ੍ਰਾਪਤ ਕਰਤਾ
ਪ੍ਰਾਚੀਨ ਯਹੂਦੀ ਲੋਕ ਅਤੇ ਬਾਅਦ ਦੇ ਬਾਈਬਲ ਦੇ ਸਾਰੇ ਪਾਠਕ।
ਉਦੇਸ਼
1 ਇਤਿਹਾਸ ਦੀ ਪੁਸਤਕ ਗੁਲਾਮੀ ਤੋਂ ਇਸਰਾਏਲ ਵਾਪਸ ਆਏ ਲੋਕਾਂ ਦੀ ਸਹਾਇਤਾ ਕਰਨ ਲਈ ਲਿਖੀ ਗਈ ਕਿ ਉਹ ਸਮਝ ਸਕਣ ਕਿ ਪਰਮੇਸ਼ੁਰ ਦੀ ਆਰਧਨਾ ਕਿਵੇਂ ਕਰਨੀ ਹੈ। ਇਸ ਦਾ ਇਤਿਹਾਸ ਦੱਖਣੀ ਰਾਜ, ਯਹੂਦਾਹ ਦੇ ਗੋਤਰ, ਬਿਨਯਾਮੀਨ ਅਤੇ ਲੇਵੀ ਤੇ ਕੇਂਦਰਿਤ ਹੈ। ਇਹ ਗੋਤਰ ਪਰਮੇਸ਼ੁਰ ਦੇ ਪ੍ਰਤੀ ਜ਼ਿਆਦਾ ਵਫ਼ਾਦਾਰ ਸਨ। ਪਰਮੇਸ਼ੁਰ ਨੇ ਦਾਊਦ ਨਾਲ ਨੇਮ ਬੰਨ੍ਹਿਆ ਕਿ ਉਹ ਦਾਊਦ ਦੇ ਘਰਾਣੇ, ਜਾਂ ਰਾਜ ਨੂੰ ਹਮੇਸ਼ਾ-ਹਮੇਸ਼ਾ ਲਈ ਸਥਾਪਿਤ ਕਰੇਗਾ। ਸੰਸਾਰਿਕ ਰਾਜੇ ਅਜਿਹਾ ਨਹੀਂ ਕਰ ਸਕਦੇ ਸਨ, ਇਸ ਲਈ ਦਾਊਦ ਅਤੇ ਸੁਲੇਮਾਨ ਦੁਆਰਾ ਪਰਮੇਸ਼ੁਰ ਨੇ ਆਪਣਾ ਮੰਦਰ ਸਥਾਪਿਤ ਕੀਤਾ, ਜਿੱਥੇ ਲੋਕ ਅਰਾਧਨਾ ਕਰਨ ਲਈ ਆ ਸਕਦੇ ਸਨ। ਸੁਲੇਮਾਨ ਦੁਆਰਾ ਬਣਾਇਆ ਗਿਆ ਮੰਦਰ ਬਾਬਲ ਦੇ ਹਮਲਾਵਾਰਾਂ ਦੁਆਰਾ ਨਸ਼ਟ ਕਰ ਦਿੱਤਾ ਗਿਆ।
ਵਿਸ਼ਾ-ਵਸਤੂ
ਇਸਰਾਏਲ ਦਾ ਆਤਮਿਕ ਇਤਿਹਾਸ
ਰੂਪ-ਰੇਖਾ
1. ਵੰਸ਼ਾਵਲੀਆਂ — 1:1-9:44
2. ਸ਼ਾਊਲ ਦੀ ਮੌਤ — 10:1-14
3. ਦਾਊਦ ਦਾ ਮਸਹ ਅਤੇ ਰਾਜ — 11:1-29:30
1
ਆਦਮ ਤੋਂ ਅਬਰਾਹਾਮ ਤੱਕ
ਉਤ 5:1-32; ਉਤ 10:1-32; 11:10-26
1 ਆਦਮ, ਸੇਥ, ਅਨੋਸ਼,
2 ਕੇਨਾਨ, ਮਹਲਲੇਲ, ਯਰਦ,
3 ਹਨੋਕ, ਮਥੂਸਲਹ, ਲਾਮਕ,
4 ਨੂਹ, ਸ਼ੇਮ, ਹਾਮ ਅਤੇ ਯਾਫ਼ਥ।
5 ਯਾਫ਼ਥ ਦੇ ਪੁੱਤਰ: ਗੋਮਰ, ਮਾਗੋਗ, ਮਾਦਈ, ਯਾਵਾਨ, ਤੂਬਲ, ਮੇਸ਼ੇਕ ਅਤੇ ਤੀਰਾਸ।
6 ਗੋਮਰ ਦੇ ਪੁੱਤਰ: ਅਸ਼ਕਨਜ਼, ਰੀਫ਼ਥ ਅਤੇ ਤੋਗਰਮਾਹ
7 ਯਾਵਾਨ ਦੇ ਪੁੱਤਰ: ਅਲੀਸ਼ਾਹ, ਤਰਸ਼ੀਸ਼, ਕਿੱਤੀਮ ਅਤੇ ਦੋਦਾਨੀਮ।
8 ਹਾਮ ਦੇ ਪੁੱਤਰ: ਕੂਸ਼, ਮਿਸਰਾਇਮ, ਪੂਟ ਅਤੇ ਕਨਾਨ।
9 ਕੂਸ਼ ਦੇ ਪੁੱਤਰ: ਸਬਾ, ਹਵੀਲਾਹ, ਸਬਤਾਹ, ਰਾਮਾਹ, ਸਬਤਕਾ। ਰਾਮਾਹ ਦੇ ਪੁੱਤਰ: ਸ਼ਬਾ ਅਤੇ ਦਦਾਨ।
10 ਕੂਸ਼ ਦਾ ਪੁੱਤਰ ਨਿਮਰੋਦ ਸੀ। ਉਹ ਧਰਤੀ ਉੱਤੇ ਪਹਿਲਾ ਸੂਰਬੀਰ ਹੋਇਆ।
11 ਮਿਸਰਾਇਮ ਦੇ ਪੁੱਤਰ: ਲੂਦੀ, ਅਨਾਮੀ, ਲਹਾਬੀ, ਨਫ਼ਤੂਹੀ,
12 ਪਤਰੂਸੀ, ਕੁਸਲੂਹੀ ਅਤੇ ਕਫ਼ਤੋਰੀ ਸਨ। ਕੁਸਲੂਹੀ ਤੋਂ ਫ਼ਲਿਸਤੀ ਨਿੱਕਲੇ।
13 ਕਨਾਨ ਦੇ ਪੁੱਤਰ: ਸੀਦੋਨ ਉਹ ਦਾ ਪਹਿਲੌਠਾ ਪੁੱਤਰ, ਹੇਤ,
14 ਯਬੂਸੀ, ਅਮੋਰੀ, ਗਿਰਗਾਸ਼ੀ,
15 ਹਿੱਵੀ, ਅਰਕੀ, ਸੀਨੀ,
16 ਅਰਵਾਦੀ, ਸਮਾਰੀ ਅਤੇ ਹਮਾਥੀ।
17 ਸ਼ੇਮ ਦੇ ਪੁੱਤਰ: ਏਲਾਮ, ਅੱਸ਼ੂਰ, ਅਰਪਕਸਦ, ਲੂਦ, ਅਰਾਮ, ਊਸ, ਹੂਲ, ਗਥਰ ਅਤੇ ਮੇਸ਼ੇਕ।
18 ਅਰਪਕਸਦ ਦਾ ਪੁੱਤਰ ਸ਼ਾਲਹ ਸੀ ਅਤੇ ਸ਼ਾਲਹ ਦਾ ਪੁੱਤਰ ਏਬਰ ਸੀ।
19 ਏਬਰ ਦੇ ਦੋ ਪੁੱਤਰ ਸਨ। ਇੱਕ ਦਾ ਨਾਮ ਪੇਲੇਗ ਸੀ ਕਿਉਂਕਿ ਉਹ ਦੇ ਦਿਨਾਂ ਵਿੱਚ ਧਰਤੀ ਵੰਡੀ ਗਈ ਅਤੇ ਉਹ ਦੇ ਭਰਾ ਦਾ ਨਾਮ ਯਾਕਤਾਨ ਸੀ।
20 ਯਾਕਤਾਨ ਦੇ ਪੁੱਤਰ: ਅਲਮੋਦਾਦ, ਸ਼ਾਲਫ, ਹਸਰਮਾਵਥ, ਯਾਰਹ,
21 ਹਦੋਰਾਮ, ਊਜ਼ਾਲ, ਦਿਕਲਾਹ,
22 ਓਬਾਲ, ਅਬੀਮਾਏਲ, ਸ਼ਬਾ,
23 ਓਫੀਰ, ਹਵੀਲਾਹ ਅਤੇ ਯੋਬਾਬ। ਇਹ ਸਾਰੇ ਯਾਕਤਾਨ ਦੇ ਪੁੱਤਰ ਸਨ।
24 ਸ਼ੇਮ, ਅਰਪਕਸਦ, ਸ਼ਾਲਹ,
25 ਏਬਰ, ਪੇਲੇਗ, ਰਊ,
26 ਸਰੂਗ, ਨਾਹੋਰ, ਤਾਰਹ
27 ਅਬਰਾਮ ਜੋ ਅਬਰਾਹਾਮ ਹੈ।
ਇਸਰਾਏਲ ਦੇ ਵੰਸ਼ਜ
ਉਤ 25:12-16
28 ਅਬਰਾਹਾਮ ਦੇ ਪੁੱਤਰ, ਇਸਹਾਕ ਤੇ ਇਸਮਾਏਲ ਸਨ।
29 ਇਹ ਉਨ੍ਹਾਂ ਦੀ ਵੰਸ਼ਾਵਲੀ ਹੈ, ਇਸਮਾਏਲ ਦੇ ਪੁੱਤਰ: ਪਹਿਲੌਠਾ ਨਬਾਯੋਤ, ਫਿਰ ਕੇਦਾਰ, ਅਦਬਏਲ, ਮਿਬਸਾਮ,
30 ਮਿਸ਼ਮਾ, ਦੂਮਾਹ, ਮੱਸਾ, ਹਦਦ, ਤੇਮਾ,
31 ਯਤੂਰ, ਨਾਫ਼ੀਸ਼ ਅਤੇ ਕੇਦਮਾਹ। ਇਹ ਇਸਮਾਏਲ ਦੇ ਪੁੱਤਰ ਸਨ।
32 ਅਬਰਾਹਾਮ ਦੀ ਦਾਸੀ ਕਤੂਰਾਹ ਦੇ ਪੁੱਤਰ ਜਿਹਨਾਂ ਨੂੰ ਉਸ ਨੇ ਅਬਰਾਹਾਮ ਦੇ ਲਈ ਜਨਮ ਦਿੱਤਾ: ਜਿਮਰਾਨ, ਯਾਕਸਾਨ, ਮਦਾਨ, ਮਿਦਯਾਨ, ਯਿਸ਼ਬਾਕ ਅਤੇ ਸ਼ੁਆਹ। ਯਾਕਸਾਨ ਦੇ ਪੁੱਤਰ: ਸ਼ਬਾ ਅਤੇ ਦਦਾਨ।
33 ਮਿਦਯਾਨ ਦੇ ਪੁੱਤਰ: ਏਫਾਹ, ਏਫਰ, ਹਨੋਕ, ਅਬੀਦਾ ਅਤੇ ਅਲਦਾਅ। ਇਹ ਸਭ ਕਤੂਰਾਹ ਦੇ ਪੁੱਤਰ ਸਨ।
ਏਸਾਓ ਦੇ ਵੰਸ਼ਜ
ਉਤ 36:1-19
34 ਅਬਰਾਹਾਮ ਤੋਂ ਇਸਹਾਕ ਜੰਮਿਆ। ਇਸਹਾਕ ਦੇ ਪੁੱਤਰ: ਏਸਾਓ ਤੇ ਇਸਰਾਏਲ।
35 ਏਸਾਓ ਦੇ ਪੁੱਤਰ: ਅਲੀਫਾਜ਼, ਰਊਏਲ, ਯਊਸ਼, ਯਾਲਾਮ ਅਤੇ ਕੋਰਹ।
36 ਅਲੀਫਾਜ਼ ਦੇ ਪੁੱਤਰ: ਤੇਮਾਨ, ਓਮਾਰ, ਸਫੋ, ਗਾਤਾਮ, ਕਨਜ਼, ਤਿਮਨਾ ਅਤੇ ਅਮਾਲੇਕ।
37 ਰਊਏਲ ਦੇ ਪੁੱਤਰ: ਨਹਥ, ਜ਼ਰਹ, ਸ਼ੰਮਾਹ, ਅਤੇ ਮਿੱਜ਼ਾਹ।
ਅਦੋਮ ਦੇ ਮੂਲ ਨਿਵਾਸੀ
ਉਤ 36:20-30
38 ਸੇਈਰ ਦੇ ਪੁੱਤਰ: ਲੋਤਾਨ, ਸ਼ੋਬਾਲ, ਸਿਬਓਨ, ਅਨਾਹ, ਦੀਸ਼ੋਨ, ਏਸਰ ਅਤੇ ਦੀਸ਼ਾਨ।
39 ਲੋਤਾਨ ਦੇ ਪੁੱਤਰ: ਹੋਰੀ, ਹੋਮਾਮ ਅਤੇ ਲੋਤਾਨ ਦੀ ਭੈਣ ਤਿਮਨਾ ਸੀ।
40 ਸ਼ੋਬਾਲ ਦੇ ਪੁੱਤਰ: ਅਲਵਾਨ, ਮਾਨਹਥ, ਏਬਾਲ, ਸ਼ਫੋ ਅਤੇ ਓਨਾਮ। ਸਿਬਓਨ ਦੇ ਪੁੱਤਰ: ਅੱਯਾਹ ਅਤੇ ਅਨਾਹ।
41 ਅਨਾਹ ਦੇ ਪੁੱਤਰ: ਦੀਸ਼ੋਨ। ਦੀਸ਼ੋਨ ਦੇ ਪੁੱਤਰ: ਹਮਦਾਨ, ਅਸ਼ਬਾਨ, ਯਿਥਰਾਨ ਅਤੇ ਕਰਾਨ।
42 ਏਸਰ ਦੇ ਪੁੱਤਰ: ਬਿਲਹਾਨ, ਜਾਵਾਨ ਅਤੇ ਅਕਾਨ। ਦੀਸ਼ਾਨ ਦੇ ਪੁੱਤਰ: ਊਸ ਤੇ ਅਰਾਨ।
ਅਦੋਮ ਦੇ ਰਾਜਾ
ਉਤ 36:31-43
43 ਜਿਹੜੇ ਰਾਜੇ ਅਦੋਮ ਦੇਸ ਦੇ ਉੱਤੇ ਇਸਰਾਏਲੀਆਂ ਦੇ ਰਾਜਿਆਂ ਤੋਂ ਪਹਿਲਾਂ ਰਾਜ ਕਰਦੇ ਸਨ ਸੋ ਇਹ ਸਨ, ਬਓਰ ਦਾ ਪੁੱਤਰ ਬਲਾ।
44 ਜਦੋਂ ਬਲਾ ਮਰ ਗਿਆ, ਤਾਂ ਜ਼ਰਹ ਦਾ ਪੁੱਤਰ ਯੋਬਾਬ ਜਿਹੜਾ ਬਾਸਰਾਹ ਤੋਂ ਸੀ, ਉਹ ਦੇ ਥਾਂ ਰਾਜ ਕਰਨ ਲੱਗਾ।
45 ਜਦੋਂ ਯੋਬਾਬ ਮਰ ਗਿਆ, ਤਾਂ ਹੂਸ਼ਾਮ ਜਿਹੜਾ ਤੇਮਾਨੀਆਂ ਦੇ ਦੇਸ਼ ਤੋਂ ਸੀ, ਉਸ ਦੇ ਸਥਾਨ ਤੇ ਰਾਜ ਕਰਨ ਲੱਗਾ।
46 ਜਦੋਂ ਹੂਸ਼ਾਮ ਮਰ ਗਿਆ, ਤਾਂ ਉਸ ਦੇ ਸਥਾਨ ਤੇ ਬਦਦ ਦਾ ਪੁੱਤਰ ਹਦਦ, ਜਿਸ ਨੇ ਮੋਆਬ ਦੇ ਮੈਦਾਨ ਵਿੱਚ ਮਿਦਯਾਨੀਆਂ ਨੂੰ ਮਾਰਿਆ ਸੀ, ਰਾਜ ਕਰਨ ਲੱਗਾ ਅਤੇ ਉਸ ਦੇ ਨਗਰ ਦਾ ਨਾਮ ਅਵੀਤ ਸੀ।
47 ਜਦੋਂ ਹਦਦ ਮਰ ਗਿਆ, ਤਾਂ ਸਮਲਾਹ ਜਿਹੜਾ ਮਸਰੇਕਾਹ ਤੋਂ ਸੀ, ਉਹ ਦੇ ਥਾਂ ਰਾਜ ਕਰਨ ਲੱਗਾ।
48 ਜਦੋਂ ਸਮਲਾਹ ਮਰ ਗਿਆ, ਤਾਂ ਸ਼ਾਊਲ ਜਿਹੜਾ ਦਰਿਆ ਦੇ ਰਹੋਬੋਥ ਤੋਂ ਸੀ, ਉਹ ਦੇ ਥਾਂ ਰਾਜ ਕਰਨ ਲੱਗਾ।
49 ਜਦੋਂ ਸ਼ਾਊਲ ਮਰ ਗਿਆ, ਤਾਂ ਅਕਬੋਰ ਦਾ ਪੁੱਤਰ ਬਆਲਹਾਨਾਨ, ਉਹ ਦੇ ਥਾਂ ਰਾਜ ਕਰਨ ਲੱਗਾ।
50 ਜਦੋਂ ਬਆਲਹਾਨਾਨ ਮਰ ਗਿਆ, ਤਾਂ ਹਦਦ ਉਹ ਦੇ ਥਾਂ ਰਾਜ ਕਰਦਾ ਸੀ, ਉਹ ਦੇ ਸ਼ਹਿਰ ਦਾ ਨਾਮ ਪਾਊ ਸੀ ਅਤੇ ਉਹ ਦੀ ਰਾਣੀ ਦਾ ਨਾਮ ਮਹੇਤਾਬਏਲ ਸੀ, ਜਿਹੜੀ ਮੇਜ਼ਾਹਾਬ ਦੀ ਦੋਹਤੀ ਤੇ ਮਤਰੇਦ ਦੀ ਧੀ ਸੀ।
51 ਹਦਦ ਵੀ ਮਰ ਗਿਆ ਅਤੇ ਅਦੋਮ ਦੇ ਸਰਦਾਰ ਇਹ ਸਨ, ਸਰਦਾਰ ਤਿਮਨਾ, ਸਰਦਾਰ ਅਲਵਾਹ, ਸਰਦਾਰ ਯਥੇਥ,
52 ਸਰਦਾਰ ਆਹਾਲੀਬਾਮਾਹ, ਸਰਦਾਰ ਏਲਾਹ, ਸਰਦਾਰ ਪੀਨੋਨ,
53 ਸਰਦਾਰ ਕਨਜ਼, ਸਰਦਾਰ ਤੇਮਾਨ, ਸਰਦਾਰ ਮਿਬਸਾਰ
54 ਸਰਦਾਰ ਮਗਦੀਏਲ ਅਤੇ ਸਰਦਾਰ ਈਰਾਮ। ਇਹ ਅਦੋਮ ਦੇ ਸਰਦਾਰ ਸਨ।